ਥਲਪਤੀ ਵਿਜੇ ਦੀ ਇਕਤਰਫ਼ਾ ਜਿੱਤ
Edited by Admin | Updated: Tue, 05 May 2026 12:36:37
ਥਲਪਤੀ ਵਿਜੇ ਦੀ ਇਕਤਰਫ਼ਾ ਜਿੱਤ

ਸਾਊਥ ਦੇ ਸੁਪਰਸਟਾਰ ਥਲਪਤੀ ਵਿਜੇ ਨੇ ਆਪਣੀ ਅਦਾਕਾਰੀ ਅਤੇ ਅੰਦਾਜ਼ ਨਾਲ ਫ਼ਿਲਮੀ ਦੁਨੀਆ ਵਿੱਚ ਤਾਂ ਧਾਕ ਜਮਾਈ ਹੀ ਸੀ, ਪਰ ਹੁਣ ਉਨ੍ਹਾਂ ਨੇ ਰਾਜਨੀਤੀ ਦੀ ਦੁਨੀਆ ਵਿੱਚ ਵੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਤਾਮਿਲਨਾਡੂ ਦੀਆਂ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਜੇ ਦੀ ਪਾਰਟੀ ਟੀਵੀਕੇ (TVK) ਇੱਕਤਰਫ਼ਾ ਜਿੱਤ ਵੱਲ ਵਧ ਰਹੀ ਹੈ। ਤਾਜ਼ਾ ਰੁਝਾਨਾਂ ਅਨੁਸਾਰ, ਟੀਵੀਕੇ 100 ਤੋਂ ਵੱਧ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਪਣੀਆਂ ਪਹਿਲੀਆਂ ਚੋਣਾਂ ਵਿੱਚ ਹੀ ਥਲਪਤੀ ਵਿਜੇ ਵੱਲੋਂ ਕੀਤੇ ਗਏ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਜਿੱਤ ਤੋਂ ਜਿੱਥੇ ਵਿਜੇ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਸੱਤਵੇਂ ਅਸਮਾਨ 'ਤੇ ਹੈ, ਉੱਥੇ ਹੀ ਹੁਣ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਦਿੱਗਜ ਸਿਤਾਰੇ ਵੀ ਉਨ੍ਹਾਂ ਨੂੰ ਇਸ ਇਤਿਹਾਸਕ ਸਫ਼ਲਤਾ ਲਈ ਜੰਮ ਕੇ ਵਧਾਈਆਂ ਦੇ ਰਹੇ ਹਨ। ਵਿਜੇ ਦੀ ਇਸ ਰਾਜਨੀਤਿਕ ਪਾਰੀ ਨੇ ਤਾਮਿਲਨਾਡੂ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਲਿਆ ਦਿੱਤਾ ਹੈ। ਫੈਨਜ਼ ਤਾਂ ਵਧਾਈਆਂ ਦੇ ਰਹੀ ਰਹੇ ਨੇ ਇਸ ਦੇ ਨਾਲ ਕਲਾਕਾਰ ਵੀ ਵੀ ਵਿਜੇ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। 

Share: