ਬੰਦੀ ਸਿੰਘਾਂ ਦੀ ਰਿਹਾਈ ਲਈ ਬਾਘਾਪੁਰਾਣਾ ’ਚ ਧਰਨਾ, ਜਸਮੇਲ ਰਾਜਿਆਣਾ ਦਾ ਵੱਡਾ ਬਿਆਨ | Heaven India TV
ਬਾਘਾਪੁਰਾਣਾ ( ਜਗਤਾਰ ਸਿੰਘ ਸਰਾਂ ) ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤਹਿਤ ਅੱਜ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿੱਚ ਡੱਕੇ ਸਿੱਖ ਕੈਦੀਆਂ, ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਬਾਘਾਪੁਰਾਣਾ ਦੇ ਮੇਨ ਚੌਕ ਵਿੱਚ 7 ਵਜੇ ਤੋਂ 2 ਵਜੇ ਤੱਕ ਧਰਨਾ ਲਗਾਇਆ ਗਿਆ ਜਿਸ ਦਾ ਪ੍ਰਗਟਾਵਾ ਜਸਮੇਲ ਸਿੰਘ ਰਾਜਿਆਣਾ ਨੇ ਪ੍ਰੈਸ ਨੂੰ ਪ੍ਰੈਸ ਨੋਟ ਜ਼ਰੀਏ ਕੀਤਾ। ਅੱਜ ਦੇ ਪੰਜਾਬ ਬੰਦ ਦੇ ਰੋਸ ਧਰਨੇ ਵਿੱਚ ਕੌਮੀ ਇਨਸਾਫ਼ ਮੋਰਚਾ, ਸਿੱਖ ਤੇ ਪੰਥਕ ਜਥੇਬੰਦੀਆਂ, ਕਿਸਾਨ ਯੂਨੀਅਨਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।
ਜ਼ਿਕਰਯੋਗ ਹੈ ਕਿ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਅਤੇ ਹੋਰ ਕੈਦੀਆਂ ਵੱਲੋਂ ਆਪਣੀ ਸਜ਼ਾ ਪੂਰੀ ਕਰ ਲਈ ਹੈ, ਪ੍ਰੰਤੂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਹੀਂ ਚਾਹੁੰਦੀਆਂ ਕਿ ਸਾਰੇ ਸਜ਼ਾ ਕੱਟ ਚੁੱਕੇ ਕੈਦੀ ਜੇਲ੍ਹਾਂ ਵਿੱਚੋਂ ਬਾਹਰ ਆਉਣ। ਪੰਜਾਬ ਤੇ ਪੰਜਾਬੀਅਤ ਨਾਲ ਹਮੇਸ਼ਾ ਹੀ ਸਰਕਾਰਾਂ ਧੱਕੇ ਕਰਦੀਆਂ ਆ ਰਹੀਆਂ ਹਨ, ਪ੍ਰੰਤੂ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਆਪਣੇ ਸਿੱਖ ਕੈਦੀਆਂ, ਤੇ ਬੁੱਧੀਜੀਵੀ ਕੈਦੀਆਂ ਨੂੰ ਜੇਲ੍ਹਾਂ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹਨ। ਪਿਛਲੇ ਦਿਨੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਕ ਰੋਜ਼ਾ ਪੈਰੋਲ ਸਰਕਾਰ ਵੱਲੋਂ ਦਿੱਤੇ ਜਾਣ ਲਈ ਆਖਿਆ ਸੀ, ਪ੍ਰੰਤੂ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੇ ਇੱਕ ਦਿਨ ਦੀ ਪੈਰੋਲ ਨੂੰ ਠੁਕਰਾ ਦਿੱਤਾ ਸੀ। ਅੱਜ ਦੇ ਧਰਨੇ ਨੂੰ ਲਖਵੀਰ ਸਿੰਘ ਕੋਮਲ ਬੀਕੇਯੂ ਖੋਸਾ, ਕਸ਼ਮੀਰ ਸਿੰਘ ਭੇਖਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਮਹਾਂ ਸਿੰਘ ਰਾਊਕੇ, ਬਲਤੇਜ ਸਿੰਘ ਲੰਗਿਆਣਾ, ਬਲਵਿੰਦਰ ਸਿੰਘ ਬਾਵਾ ਅਕਾਲੀ ਦਲ ਵਾਰਿਸ ਪੰਜਾਬ ਜੱਥੇਬੰਦੀ, ਮਲਕੀਤ ਸਿੰਘ ਕੌਮੀ ਇਨਸਾਫ਼ ਮੋਰਚਾ,ਨਿਰਭੈ ਸਿੰਘ ਢੁੱਡੀਕੇ ਸੂਬਾ ਪ੍ਰਧਾਨ, ਚਮਕੌਰ ਸਿੰਘ ਰੋਡੇ ਖੁਰਦ, ਛਿੰਦਰਪਾਲ ਕੌਰ ਰੋਡੇਖੁਰਦ, ਬਲਕਰਨ ਸਿੰਘ ਵੈਰੋਕੇ, ਜਗਵਿੰਦਰ ਕੌਰ ਰਾਜਿਆਣਾ, ਦਰਸ਼ਨ ਸਿੰਘ ਘੋਲੀਆ, ਲਖਵੀਰ ਸਿੰਘ ਲੱਖਾ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਮਾਤਾ ਦੀਨ ਸਫ਼ਾਈ ਸੇਵਕ,ਮੰਗਾ ਸਿੰਘ ਵੈਰੋਕੇ, ਪੇਂਡੂ ਮਜ਼ਦੂਰ ਯੂਨੀਅਨ, ਗੁਰਦੀਪ ਸਿੰਘ ਵੈਰੋਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਬਲਰਾਜ ਸਿੰਘ ਬਾਦਲ, ਅਮਨਦੀਪ ਘੋਲੀਆ, ਗੁਰਮੇਲ ਸੈਦੋਕੇ ਜ਼ਿਲ੍ਹਾ ਆਗੂ ਬੀਕੇਯੂ ਕ੍ਰਾਂਤੀਕਾਰੀ, ਸੁਖਮੰਦਰ ਸਿੰਘ ਉੱਗੋਕੇ ਜ਼ਿਲ੍ਹਾ ਪ੍ਰਧਾਨ ਬੀਕੇਯੂ ਖੋਸਾ, ਹਰਜਿੰਦਰ ਸਿੰਘ, ਪਰਮਜੀਤ ਕੌਰ ਡੇਮਰੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜਸਵਿੰਦਰ ਸਿੰਘ ਕਾਲੇਕੇ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ, ਮਨਜੀਤ ਕੌਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜੱਥੇਦਾਰ ਜਸਵੀਰ ਸਿੰਘ ਘੋਲੀਆ ਅਰਬਾਂ ਖਰਬਾਂ ਤਰਨਾ ਦਲ,ਸਾਧੂ ਸਿੰਘ ਸੇਖਾ ਨੌਜਵਾਨ ਭਾਰਤ ਸਭਾ, ਦਵਿੰਦਰ ਸਿੰਘ ਹਰੀਏਵਾਲਾ,ਪਵਨ ਗੋਇਲ ਪ੍ਰਧਾਨ ਵਪਾਰ ਮੰਡਲ ਬਾਘਾਪੁਰਾਣਾ, ਰਵਿੰਦਰ ਸਿੰਘ, ਸੁਰਜੀਤ ਸਿੰਘ ਬੀਕੇਯੂ ਖੋਸਾ, ਬਲਵੰਤ ਸਿੰਘ ਸੇਰਾਂਵਾਲੇ ਐਡਵੋਕੇਟ, ਬੁਲਾਰਿਆਂ ਨੇ ਸੰਬੋਧਨ ਕੀਤਾ।ਇਸ ਦੌਰਾਨ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਚਰਨਜੀਤ ਕੌਰ, ਗਗਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਾਘਾਪੁਰਾਣਾ ਪੰਜਾਬ, ਪ੍ਰਗਟ ਸਿੰਘ ਰਾਜਿਆਣਾ ਸਾਂਝਾ ਪੰਜਾਬ ਮੋਰਚਾ, ਜਸਵਿੰਦਰ ਸਿੰਘ ਖੰਭਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਮੱਖਣ ਸਿੰਘ ਮੁਸਾਫ਼ਿਰ ਸਿੱਖ ਪ੍ਰਚਾਰਕ, ਪਰਮਜੀਤ ਸਿੰਘ ਐਮਸੀ, ਸੁਰਜੀਤ ਸਿੰਘ ਵਿਰਕ ਬਲਾਕ ਪ੍ਰਧਾਨ, ਰਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਖੋਸਾ, ਬੱਬਲੂ ਰੋਡੇ, ਰਜਿੰਦਰ ਸਿੰਘ ਕਾਲੀ ਰੋਡੇ, ਅਜਮੇਰ ਸਿੰਘ ਛੋਟਾ ਘਰ ਬਲਾਕ ਪ੍ਰਧਾਨ, ਕਪਤਾਨ ਸਿੰਘ ਮਾਸਟਰ ਲੰਗੇਆਣਾ, ਤਜਿੰਦਰ ਸਿੰਘ ਭੇਖਾ, ਬੂਟਾ ਸਿੰਘ, ਮਲਕੀਤ ਸਿੰਘ ਪ੍ਰਧਾਨ,ਰਸਪਿੰਦਰ ਸਿੰਘ, ਅਮਨਦੀਪ ਸਿੰਘ,ਛਿੰਦਾ ਸਿੰਘ ਚਹਿਲ, ਆਦਿ ਆਗੂ ਹਾਜਰ ਹੋਏ। ਫਾਰਮ ਫੂਡ ਰੈਸਟੋਰੈਂਟ ਵੱਲੋਂ ਚਾਹ ਤੇ ਜਲ ਦਾ ਲੰਗਰ ਲਗਾਇਆ ਗਿਆ ਅਤੇ ਜਸਮੇਲ ਸਿੰਘ ਰਾਜਿਆਣਾ ਵੱਲੋਂ ਸਟੇਜ ਦਾ ਸੰਚਾਲਨ ਬਾਖ਼ੂਬੀ ਚਲਾਇਆ ਗਿਆ।