ਭਰਾ ਨੇ ਕਹੀ ਮਾਰ ਕੇ ਭੈਣ ਦਾ ਕੀਤਾ ਕਤਲ,ਪਾਲਤੂ ਜਾਨਵਰ ਵੀ ਮਾਰੇ
ਤਰਨ ਤਾਰਨ , 21 ਮਈ –( ਹੈਵਨ ਇੰਡੀਆ ਟੀਵੀ ਬਿਊਰੋ) ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੁਭਰਾ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਭਰਾ ਵੱਲੋਂ ਆਪਣੀ ਹੀ ਭੈਣ ਦੇ ਸਿਰ ਵਿੱਚ ਕਈ ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਥੇ ਘਰ ਵਿੱਚ ਰੱਖੇ ਪਾਲਤੂ ਜਾਨਵਰਾਂ ਨੂੰ ਵੀ ਉਸ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਰਸਾਲ ਸਿੰਘ ਜਿਸ ਦੀ ਕੀ ਦਿਮਾਗੀ ਹਾਲਤ ਸਹੀ ਨਹੀਂ ਦੱਸੀ ਜਾ ਰਹੀ। ਉਸ ਵੱਲੋਂ ਆਪਣੇ ਘਰ ਵਿੱਚ ਪਹਿਲਾ ਝਗੜਾ ਕਰਕੇ ਘਰ ਵਿੱਚ ਰੱਖੇ ਪਾਲਤੂ ਜਾਨਵਰ ਬੱਕਰੇ ਅਤੇ ਕੁੱਤੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਸ ਤੋਂ ਬਾਅਦ ਆਪਣੀ ਭੈਣ ਸੰਦੀਪ ਕੌਰ ਜੋ ਕਿ ਉਸ ਦਾ ਪਤਾ ਲੈਣ ਵਾਸਤੇ ਆਈ ਸੀ ਉਸ ਦੇ ਸਿਰ ਵਿੱਚ ਕਹੀ ਮਾਰ ਕੇ ਉਸ ਨੂੰ ਵੀ ਮਾਰ ਦਿੱਤਾ ,ਫਿਰ ਆਪਣੀ ਮਾਂ ਨੂੰ ਵੀ ਗੰਭੀਰ ਜਖ਼ਮੀ ਕਰ ਦਿੱਤਾ।
ਇਸ ਮੌਕੇ ਰਸਾਲ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਘਰ ਤੋਂ ਬਾਹਰ ਸੀ ਅਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਘਰ ਵਿੱਚ ਕੀ ਗੱਲ ਹੋਈ ਹੈ। ਜਦ ਉਨਾਂ ਏ ਆ ਕੇ ਵੇਖਿਆ ਤਾਂ ਉਸਦੀ ਲੜਕੀ ਮਰੀ ਪਈ ਸੀ ਅਤੇ ਉਸਦੀ ਪਤਨੀ ਵੀ ਗੰਭੀਰ ਜ਼ਖਮੀ ਹੋਈ ਸੀ। ਉੱਥੇ ਹੀ ਸੰਦੀਪ ਕੌਰ ਦੇ ਪਤੀ ਨੇ ਵੀ ਕਿਹਾ ਕੀ ਉਸਦੇ ਸਾਲੇ ਵੱਲੋਂ ਹੀ ਉਸਦੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਕੇ ਅਤੇ ਇੱਕ ਬੱਕਰਾ ਤੇ ਕੁੱਤੇ ਨੂੰ ਵੀ ਮਾਰਿਆ ਗਿਆ ਹੈ ਪਰ ਉਹ ਕੋਈ ਵੀ ਪੁਲਿਸ ਨੂੰ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ।