ਈਡੀ ਨੇ PSPCL ਦੇ ਚੇਅਰਮੈਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਬਸੰਤ ਗਰਗ ਦਾ AAP ਆਗੂ ਦਾ ਕੀ ਹੈ ਕੁਨੈਕਸ਼ਨ
Edited by
Admin
| Updated:
Mon, 18 May 2026 10:03:30
ED Notice To PSPCL Chairman : ਆਮ ਆਦਮੀ ਪਾਰਟੀ ਦੇ ਆਗੂ ਤੇ ਮੰਤਰੀ ਸੰਜੀਵ ਅਰੋੜਾ ਦੀ ਮਨੀ ਲਾਂਡਰਿੰਗ ਮਾਮਲੇ ਵਿੱਚ ਹੋਈ ਗ੍ਰਿਫਤਾਰੀ ਤੋਂ ਕੁਝ ਦਿਨਾਂ ਬਾਅਦ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (CMD) ਬਸੰਤ ਗਰਗ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਮਾਮਲਾ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਇੱਕ ਨਿੱਜੀ ਕੰਪਨੀ ਨੂੰ ਕਰੋੜਾਂ ਰੁਪਏ ਦੀ ਬੈਂਕ ਗਾਰੰਟੀ ਗੈਰ-ਕਾਨੂੰਨੀ ਤਰੀਕੇ ਨਾਲ ਵਾਪਸ ਕਰਕੇ ਕਥਿਤ ਤੌਰ 'ਤੇ ਫਾਇਦਾ ਪਹੁੰਚਾਉਣ ਨਾਲ ਸਬੰਧਤ ਹੈ।
ED ਨੇ Punjab State Power Corporation Limited ਦੇ CMD ਬਸੰਤ ਗਰਗ ਨੂੰ ਨੋਟਿਸ ਭੇਜਿਆ ਹੈ। ED ਨੇ PSPCL ਤੋਂ ਸਾਰੇ ਰਿਕਾਰਡ ਮੰਗੇ ਹਨ ਕਿ ਕਿਵੇਂ “ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟ੍ਰੀਜ਼ ਲਿਮਿਟਡ” ਨਾਮ ਦੀ ਕੰਪਨੀ ਨੂੰ ਫਾਇਦਾ ਦਿੱਤਾ ਗਿਆ। ਇਹ ਕੰਪਨੀ “ਹੈਂਪਟਨ ਕੋਰਟ ਬਿਜ਼ਨਸ ਪਾਰਕ” ਲੁਧਿਆਣਾ ਨਾਲ ਜੁੜੀ ਹੋਈ ਹੈ ਅਤੇ ਇਸਦਾ ਨਾਮ ਸੰਜੀਵ ਅਰੋੜਾ ਨਾਲ ਜੋੜਿਆ ਜਾ ਰਿਹਾ ਹੈ।