ਹੁਣ ਬੱਚੇ ਪੈਦਾ ਕਰਨ 'ਤੇ ਪੈਸੇ ਦੇਵੇਗੀ ਸਰਕਾਰ! ਤੀਜੇ ਬੱਚੇ 'ਤੇ 30 ਹਜ਼ਾਰ ਅਤੇ ਚੌਥੇ 'ਤੇ ਮਿਲਣਗੇ 40 ਹਜ਼ਾਰ ਰੁਪਏ; ਸੀਐਮ ਦਾ ਵੱਡਾ ਐਲਾਨ
Edited by Admin | Updated: Sun, 17 May 2026 11:21:59
ਹੁਣ ਬੱਚੇ ਪੈਦਾ ਕਰਨ 'ਤੇ ਪੈਸੇ ਦੇਵੇਗੀ ਸਰਕਾਰ! ਤੀਜੇ ਬੱਚੇ 'ਤੇ 30 ਹਜ਼ਾਰ ਅਤੇ ਚੌਥੇ 'ਤੇ ਮਿਲਣਗੇ 40 ਹਜ਼ਾਰ ਰੁਪਏ; ਸੀਐਮ ਦਾ ਵੱਡਾ ਐਲਾਨ

 ਅਬਾਦੀ ਘੱਟ ਹੋਣ ਕਾਰਨ ਲੋਕ ਸਭਾ 'ਚ ਸੀਟਾਂ ਘਟਣ ਦੇ ਸ਼ੱਕ ਵਿਚਾਲੇ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਸੂਬੇ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸ਼ਨਿਚਰਵਾਰ ਨੂੰ ਤੀਜੇ ਬੱਚੇ ਦੇ ਜਨਮ 'ਤੇ 30 ਹਜ਼ਾਰ ਰੁਪਏ ਤੇ ਚੌਥੇ ਬੱਚੇ ਦੇ ਜਨਮ 'ਤੇ 40 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਾ ਐਲਾਨ ਕੀਤਾ। ਇਹ ਕਦਮ ਸੂਬੇ 'ਚ ਤੇਜ਼ੀ ਨਾਲ ਘਟਦੀ ਪ੍ਰਜਨਨ ਦਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੁੱਕਿਆ ਗਿਆ ਹੈ।ਕਿੰਨੇ ਰੁਪਏ ਮਿਲਣਗੇ?

 

ਅਜਿਹੇ ਵਿੱਚ ਇਸ ਤਰ੍ਹਾਂ ਦੀ ਪਹਿਲ ਕਰਨ ਵਾਲਾ ਆਂਧਰਾ ਪ੍ਰਦੇਸ਼ ਦੱਖਣ ਦਾ ਪਹਿਲਾ ਸੂਬਾ ਹੈ। ਸ੍ਰੀਕਾਕੁਲਮ ਜ਼ਿਲ੍ਹੇ ਦੇ ਨਰਸੰਨਾਪੇਟਾ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਕਿਹਾ ਕਿ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਅਤੇ ਇੱਕ ਮਹੀਨੇ ਦੇ ਅੰਦਰ ਇਸ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ।

 

ਉਨ੍ਹਾਂ ਨੇ ਕਿਹਾ, "ਮੈਂ ਇੱਕ ਨਵਾਂ ਫ਼ੈਸਲਾ ਲਿਆ ਹੈ। ਅਸੀਂ ਤੀਜੇ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ 30,000 ਰੁਪਏ ਅਤੇ ਚੌਥੇ ਬੱਚੇ ਦੇ ਜਨਮ 'ਤੇ 40,000 ਰੁਪਏ ਦੇਵਾਂਗੇ। ਕੀ ਇਹ ਸਹੀ ਫ਼ੈਸਲਾ ਨਹੀਂ ਹੈ।" ਹਾਲਾਂਕਿ, ਉਨ੍ਹਾਂ ਨੇ ਇੱਕ ਸਮੇਂ ਜਨਸੰਖਿਆ ਕੰਟਰੋਲ ਦੇ ਉਪਾਵਾਂ ਦਾ ਸਮਰਥਨ ਕੀਤਾ ਸੀ।

 

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਜਨਮ ਦਰ ਵਧਾਉਣ ਲਈ ਮਿਲ ਕੇ ਕੰਮ ਕਰੇ। ਨਾਇਡੂ ਇਸ ਤੋਂ ਪਹਿਲਾਂ ਦੂਜੇ ਬੱਚੇ ਦੇ ਜਨਮ 'ਤੇ 25 ਹਜ਼ਾਰ ਰੁਪਏ ਦਾ ਪ੍ਰੋਤਸਾਹਨ ਦੇਣ ਦਾ ਐਲਾਨ ਕਰ ਚੁੱਕੇ ਹਨ। 5 ਮਾਰਚ ਨੂੰ ਮੁੱਖ ਮੰਤਰੀ ਨੇ ਵਿਧਾਨ ਸਭਾ ਨੂੰ ਸੂਚਿਤ ਕੀਤਾ ਸੀ ਕਿ ਸੂਬਾ ਸਰਕਾਰ ਦੂਜੇ ਬੱਚੇ ਦੇ ਜਨਮ 'ਤੇ 25 ਹਜ਼ਾਰ ਰੁਪਏ ਦਾ ਪ੍ਰੋਤਸਾਹਨ ਦੇਣ ਬਾਰੇ ਵਿਚਾਰ ਕਰ ਰਹੀ ਹੈ।

 

ਮੁੱਖ ਮੰਤਰੀ ਨੇ ਕਿਸ ਗੱਲ 'ਤੇ ਦਿੱਤਾ ਜ਼ੋਰ?

 

ਨਾਇਡੂ ਅਨੁਸਾਰ, ਕੁਝ ਜੋੜੇ ਆਮਦਨ ਵਧਣ ਕਾਰਨ ਸਿਰਫ਼ ਇੱਕ ਹੀ ਬੱਚਾ ਪਸੰਦ ਕਰ ਰਹੇ ਹਨ, ਜਦੋਂ ਕਿ ਦੂਜੇ ਜੋੜੇ ਦੂਜੀ ਸੰਤਾਨ ਉਦੋਂ ਹੀ ਚਾਹੁੰਦੇ ਹਨ, ਜਦੋਂ ਉਨ੍ਹਾਂ ਦਾ ਪਹਿਲਾ ਬੱਚਾ ਲੜਕਾ ਨਾ ਹੋਵੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਸਦੇ ਨਤੀਜੇ ਵਜੋਂ ਜਨਸੰਖਿਆ ਦੀ ਵਾਧਾ ਦਰ ਘਟ ਰਹੀ ਹੈ।

 

ਜਨਸੰਖਿਆ ਉਦੋਂ ਹੀ ਸਥਿਰ ਰਹਿੰਦੀ ਹੈ, ਜਦੋਂ ਔਸਤ ਪ੍ਰਜਨਨ ਦਰ 2.1 ਹੋਵੇ। ਮੁੱਖ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਈ ਦੇਸ਼ਾਂ ਵਿੱਚ ਘਟਦੀ ਆਬਾਦੀ ਨੇ ਉਨ੍ਹਾਂ ਦੀਆਂ ਅਰਥਵਿਵਸਥਾਵਾਂ 'ਤੇ ਮਾੜਾ ਅਸਰ ਪਾਇਆ ਹੈ। ਬੱਚਿਆਂ ਨੂੰ ਬੋਝ ਮੰਨਣ ਦੀ ਧਾਰਨਾ ਨੂੰ ਖਾਰਜ ਕਰਦਿਆਂ ਨਾਇਡੂ ਨੇ ਕਿਹਾ ਕਿ ਉਹ ਸਾਡੀ ਸੰਪਤੀ ਹਨ।

Share: