ਸੋਨੇ-ਚਾਂਦੀ ਦੀਆਂ ਕੀਮਤਾਂ ਧੜੰਮ - ਚਾਂਦੀ ਚ 20000 ਰੁਪਏ ਦੀ ਵੱਡੀ ਗਿਰਾਵਟ
Edited by Admin | Updated: Sat, 16 May 2026 14:13:26
ਸੋਨੇ-ਚਾਂਦੀ ਦੀਆਂ ਕੀਮਤਾਂ ਧੜੰਮ - ਚਾਂਦੀ ਚ 20000 ਰੁਪਏ ਦੀ ਵੱਡੀ ਗਿਰਾਵਟ

ਦੇਸ਼ ਦੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿੱਚ ਵੀ ਦੋਵੇਂ ਧਾਤਾਂ ਬੁਰੀ ਤਰ੍ਹਾਂ ਟੁੱਟੀਆਂ। 'ਗੁਡਰਿਟਰਨਜ਼' (Goodreturns) ਅਤੇ ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਮੁਤਾਬਕ ਵੀ ਸੋਨੇ-ਚਾਂਦੀ ਦੇ ਭਾਅ ਧੜੰਮ ਹੇਠਾਂ ਆ ਗਏ ਹਨ

 

MCX 'ਤੇ ਸੋਨੇ-ਚਾਂਦੀ ਦਾ ਕੀ ਹੈ ਭਾਅ?

 

ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਰਾਤ 11 ਵਜੇ, ਮਈ ਡਿਲੀਵਰੀ ਵਾਲਾ ਸੋਨਾ 3,423 ਰੁਪਏ ਦੀ ਗਿਰਾਵਟ ਦੇ ਨਾਲ 1,58,555 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਮਹਿਜ਼ ਇੱਕ ਦਿਨ ਵਿੱਚ ਇਹ 2 ਫੀਸਦੀ ਤੋਂ ਵੀ ਜ਼ਿਆਦਾ ਰੁੜਕ ਗਿਆ। ਦਿਨ ਦੇ ਕਾਰੋਬਾਰ ਦੌਰਾਨ ਇਹ ਹੇਠਾਂ ਡਿੱਗ ਕੇ 1,58,150 ਰੁਪਏ ਤੱਕ ਪਹੁੰਚ ਗਿਆ ਸੀ।  

ਦੂਜੇ ਪਾਸੇ, ਜੁਲਾਈ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ ਪ੍ਰਤੀ ਕਿਲੋ 20,000 ਰੁਪਏ ਤੋਂ ਵੀ ਜ਼ਿਆਦਾ ਟੁੱਟ ਗਈ। ਸ਼ੁੱਕਰਵਾਰ ਰਾਤ 11 ਵਜੇ ਇਹ 20,452 ਰੁਪਏ ਦੀ ਵੱਡੀ ਗਿਰਾਵਟ ਦੇ ਨਾਲ 2,70,650 ਰੁਪਏ 'ਤੇ ਸੀ। ਇੱਕੋ ਦਿਨ ਵਿੱਚ ਚਾਂਦੀ ਦੇ ਭਾਅ ਵਿੱਚ 7 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਅਤੇ ਕਾਰੋਬਾਰ ਦੌਰਾਨ ਇਹ 2,68,504 ਰੁਪਏ ਦੇ ਹੇਠਲੇ ਪੱਧਰ ਤੱਕ ਚਲੀ ਗਈ ਸੀ।

ਦੂਜੇ ਪਾਸੇ, ਜੁਲਾਈ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ ਪ੍ਰਤੀ ਕਿੱਲੋ 20 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਡਿੱਗ ਗਈ। ਸ਼ੁੱਕਰਵਾਰ ਰਾਤ 11 ਵਜੇ ਇਹ 20,452 ਰੁਪਏ ਦੀ ਵੱਡੀ ਗਿਰਾਵਟ ਦੇ ਨਾਲ 2,70,650 ਰੁਪਏ 'ਤੇ ਸੀ। ਮਹਿਜ਼ ਇੱਕ ਦਿਨ ਵਿੱਚ ਇਸ ਦੇ ਭਾਅ ਵਿੱਚ 7 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ। ਦਿਨ ਦੇ ਕਾਰੋਬਾਰ ਦੌਰਾਨ ਚਾਂਦੀ ਹੇਠਾਂ ਟੁੱਟ ਕੇ 2,68,504 ਰੁਪਏ ਤੱਕ ਚਲੀ ਗਈ ਸੀ।

Share: