ਯੂਥ ਅਗਰਵਾਲ ਸਭਾ ਨੇ ਅਮਿਤ ਅਗਰਵਾਲ ਨੂੰ ਆਰ.ਟੀ.ਆਈ ਪੰਜਾਬ ਦਾ ਵਾਈਸ ਪ੍ਰਧਾਨ ਬਣਨ ‘ਤੇ ਕੀਤਾ ਸਨਮਾਨਿਤ
ਬਾਘਾਪੁਰਾਣਾ,10 ਮਈ (ਜਗਤਾਰ ਸਿੰਘ ਸਰਾਂ) - ਬਾਘਾਪੁਰਾਣਾ ਵਿੱਚ ਯੂਥ ਅਗਰਵਾਲ ਸਭਾ ਵੱਲੋਂ ਇੱਕ ਸ਼ਾਨਦਾਰ ਸਮਾਗਮ ਦੌਰਾਨ ਐਡਵੋਕੇਟ ਅਮਿਤ ਅਗਰਵਾਲ ਨੂੰ ਭਾਰਤੀ ਜਨਤਾ ਪਾਰਟੀ ਦੇ ਆਰ.ਟੀ.ਆਈ ਸੈੱਲ ਪੰਜਾਬ ਦਾ ਵਾਈਸ ਪ੍ਰਧਾਨ ਨਿਯੁਕਤ ਹੋਣ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਦਿਲੋਂ ਵਧਾਈ ਦਿੱਤੀ ਗਈ। ਇਸ ਮੌਕੇ ਚੇਅਰਮੈਨ ਪਵਨ ਗੋਇਲ, ਸੁਰਿੰਦਰ ਬਾਂਸਲ,ਸੀਨੀਅਰ ਮੀਤ ਪ੍ਰਧਾਨ ਮਿਲਨ ਗਰਗ,ਜੁਆਇੰਟ ਸੈਕਟਰੀ ਬਿੱਟਾ ਜਿੰਦਲ, ਮੀਡੀਆ ਇੰਚਾਰਜ ਮਨੀ ਸਿੰਗਲਾ,ਸੈਕਟਰੀ ਪ੍ਰੇਮ ਬਾਂਸਲ ਪੰਕਜ ਗਰਗ,ਕੈਸ਼ੀਅਰ ਸਾਹਿਲ ਬਾਂਸਲ,ਹਿਮਾਂਸ਼ੂ ਅਗਰਵਾਲ, ਸੁਰੇਸ਼ ਗੋਯਲ, ਤਨੁੰ ਗੋਇਲ, ਅਕਸ਼ੇ ਗੋਇਲ, ਨੇ ਅਮਿਤ ਅਗਰਵਾਲ ਦੀ ਸ਼ਖਸੀਅਤ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਇੱਕ ਰਾਜਨੀਤਿਕ ਚਿਹਰਾ ਨਹੀਂ, ਸਗੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲੇ ਇੱਕ ਸੱਚੇ ਸੇਵਾਦਾਰ ਹਨ। ਉਹਨਾਂ ਨੇ ਕਿਹਾ, “ਅਮਿਤ ਅਗਰਵਾਲ ਨੇ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਥ ਦਿੱਤਾ ਹੈ। ਜਦੋਂ ਵੀ ਕਿਸੇ ਨੂੰ ਮਦਦ ਦੀ ਲੋੜ ਪਈ, ਉਹ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚੇ। ਉਹਨਾਂ ਦੀ ਇਹੀ ਸੇਵਾ ਭਾਵਨਾ ਉਹਨਾਂ ਨੂੰ ਹੋਰਨਾਂ ਤੋਂ ਵੱਖਰਾ ਬਣਾਉਂਦੀ ਹੈ। ਆਹੁਦੇਦਾਰਾਂ ਨੇ ਇਹ ਵੀ ਦੱਸਿਆ ਕਿ ਅਮਿਤ ਅਗਰਵਾਲ ਨੂੰ ਯੂਥ ਅਗਰਵਾਲ ਸਭਾ ਦਾ ਪ੍ਰਧਾਨ ਵੀ ਨਿਵਾਜਿਆ ਹੋਇਆ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਵੀ ਬੜੀ ਲਗਨ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ। ਉਹਨਾਂ ਦੀ ਅਗਵਾਈ ਹੇਠ ਸਭਾ ਵੱਲੋਂ ਕਈ ਸਮਾਜਿਕ ਅਤੇ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਜਿਸ ਨਾਲ ਉਹਨਾਂ ਦੀ ਲੀਡਰਸ਼ਿਪ ਦੀ ਕਾਬਲਿਯਤ ਸਪਸ਼ਟ ਹੁੰਦੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਜਦੋਂ ਅਮਿਤ ਅਗਰਵਾਲ ਸਰਗਰਮ ਸਿਆਸਤ ਵਿੱਚ ਆਏ ਹਨ, ਤਾਂ ਹਲਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣਗੇ। “ਉਹ ਜ਼ਮੀਨੀ ਲੀਡਰ ਹਨ, ਜੋ ਲੋਕਾਂ ਦੇ ਮੁੱਦਿਆਂ ਨੂੰ ਨਾ ਸਿਰਫ਼ ਸਮਝਦੇ ਹਨ, ਸਗੋਂ ਉਹਨਾਂ ਦਾ ਹੱਲ ਲੱਭਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ,” ਸਮਰਥਕਾਂ ਨੇ ਦਾਅਵਾ ਕੀਤਾ। ਜ਼ਿਕਰਯੋਗ ਹੈ ਕਿ ਅਮਿਤ ਅਗਰਵਾਲ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਨਾਲ ਗਹਿਰਾਈ ਨਾਲ ਜੁੜੇ ਹੋਏ ਹਨ ਅਤੇ ਇਲਾਕੇ ਵਿੱਚ ਉਹਨਾਂ ਦੀ ਇੱਕ ਇਮਾਨਦਾਰ ਅਤੇ ਮਦਦਗਾਰ ਵਿਅਕਤੀ ਵਜੋਂ ਪਛਾਣ ਬਣੀ ਹੋਈ ਹੈ। ਸਮਾਗਮ ਦੇ ਅੰਤ ਵਿੱਚ ਐਡਵੋਕੇਟ ਅਮਿਤ ਅਗਰਵਾਲ ਨੇ ਯੂਥ ਅਗਰਵਾਲ ਸਭਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਭਾਉਣਗੇ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ। “ਇਹ ਸਨਮਾਨ ਮੇਰੇ ਲਈ ਹੋਰ ਵੱਡੀ ਜ਼ਿੰਮੇਵਾਰੀ ਲਿਆਇਆ ਹੈ, ਜਿਸਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਉਂਗਾ।”